ਬੀਤੀ ਕੱਲ੍ਹ ਸਿਡਨੀ ਦੇ Hyde Park 'ਚ ਇਕੱਠੇ ਹੋਏ 2000 ਤੋਂ ਵਧੇਰੇ ਮੁਜ਼ਾਹਰਾਕਾਰੀ, ਮੈਲਬੌਰਨ 'ਚ State Library of Victoria ਵੱਲ ਕੂਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ 260 ਪੁਲਿਸ ਕਰਮੀ ਤੈਨਾਤ ਸਨ, ਅੱਜ 7 ਅਕਤੂਬਰ ਨੂੰ ਵੱਡੇ ਪੱਧਰ 'ਤੇ ਹੋਣਗੀਆਂ ਰੈਲੀਆਂ, ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਲੜਾਕਿਆਂ ਨੇ ਇਸਰਾਇਲ 'ਤੇ ਕੀਤਾ ਸੀ ਹਮਲਾ, 1200 ਲੋਕ ਹੋਏ ਸਨ ਹਲਾਕ, 250 ਨੂੰ ਬੰਧੀ ਬਣਾ ਗਜ਼ਾ ਲਿਜਾਇਆ ਗਿਆ ਸੀ, ਉਦੋਂ ਤੋਂ ਹੁਣ ਤੱਕ ਇਸਰਾਇਲ ਦੀ ਜਵਾਬੀ ਕਾਰਵਾਈ ਵਿੱਚ ਗਜ਼ਾ ਅੰਦਰ 42,000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਲੱਖਾਂ ਬੇਘਰ ਹੋਏ ਹਨ, ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਨੇਤਾ 7 ਅਕਤੂਬਰ ਨੂੰ ਰੈਲੀਆਂ ਨਾ ਕੱਢਣ ਦੀ ਗੱਲ ਕਰ ਚੁੱਕੇ ਹਨ।