ਅੱਜ ਦੀ ਕਹਾਣੀ ਹਰ ਕਿਸੇ ਆਮ ਖਾਸ ਇਨਸਾਨ ਦੀ ਕਹਾਣੀ ਹੈ, ਅਸੀਂ ਆਪਣੀ ਜ਼ਿੰਦਗੀ ਵਿੱਚ ਦਿਨ ਰਾਤ ਦੇ ਗੇੜ ਵਿੱਚ ਫਸੇ ਹੋਏ ਹਾਂ, ਦੁਨਿਆਵੀ ਚੀਜ਼ਾਂ ਦੀ ਦੌੜ ਵਿੱਚ ਦਿਨ ਰਾਤ ਦੌੜ ਰਹੇ ਹਾਂ, ਜਦੋਂ ਇਹ ਚੀਜ਼ਾਂ ਹਾਸਿਲ ਹੋ ਜਾਂਦੀਆਂ ਹਨ ਤਾਂ ਖੁਸ਼ ਹੋ ਜਾਂਦੇ ਹਾਂ, ਜਦੋਂ ਨਾਕਾਮ ਹੋ ਜਾਂਦੇ ਹਾਂ ਤਾਂ ਦੁੱਖੀ ਹੋ ਜਾਂਦੇ ਹਾਂ, ਇਹ ਸਿਲਸਲਾ ਸਾਡੇ ਸੂਰਤ ਸੰਭਾਲਣ ਤੋਂ ਮਰਨ ਤੱਕ ਜਾਰੀ ਰਹਿੰਦਾ ਹੈ, ਪਰ ਅਸੀਂ ਜੋ ਵੀ ਹਾਸਿਲ ਕਰਕੇ ਖੁਸ਼ ਹੋ ਰਹੇ ਹੁੰਦੇ ਹਾਂ ਅਸਲ ਵਿੱਚ ਉਹ ਖੁਸ਼ੀ ਕੁੱਝ ਪਲਾਂ ਦੀ ਹੁੰਦੀ ਹੈ, ਹਾਸਿਲ ਹੋਈ ਚੀਜ਼ ਕੁੱਝ ਸਮੇਂ ਤੋਂ ਬਾਅਦ ਸਾਨੂੰ ਖੁਸ਼ੀ ਦੇਣੀ ਬੰਦ ਕਰ ਦੇਂਦੀ ਹੈ ਅਤੇ ਅਸੀਂ ਨਵੀਂ ਖੁਸ਼ੀ ਤਲਾਸ਼ ਕਰਨ ਵਿੱਚ ਰੁੱਝ ਜਾਂਦੇ ਹਾਂ, ਕਹਾਣੀ ਦੇ ਲੇਖਕ ਨੇ ਅਜਿਹੀਆਂ ਖੁਸ਼ੀਆਂ ਨੂੰ ਚਮਕਦਾਰ ਦੁੱਖ ਦੱਸਿਆ ਹੈ, ਜਿਸਦਾ ਭਾਵ ਕਿ ਅਸੀਂ ਭੱਜ ਖੁਸ਼ੀਆਂ ਵੱਲ ਰਹੇ ਹਾਂ ਪਰ ਇਕੱਠੇ ਚਮਕਦਾਰ ਦੁੱਖ ਕਰ ਰਹੇ ਹਾਂ