ਸਾਡੇ ਸਮਾਜ ਵਿੱਚ ਅਨੇਕਾਂ ਤਰ੍ਹਾਂ ਦੀਆਂ ਧਾਰਨਾਵਾਂ, ਰੀਤਾਂ, ਵਿਸ਼ਵਾਸ, ਅੰਧਵਿਸ਼ਵਾਸ ਜਾਂ ਵਹਿਮ ਭਰਮ ਹਰ ਰੋਜ਼ ਵੇਖੇ ਸੁਣੇ ਜਾਂਦੇ ਹਨ, ਖਾਸ ਕਰਕੇ ਵਹਿਮ-ਭਰਮ, ਕੋਈ ਕਿਸੇ ਦਿਨ ਦਾ ਵਹਿਮ ਕਰਦਾ ਹੈ, ਕਿਸੇ ਦਾ ਮੰਨਣਾਂ ਹੈ ਕਿ ਸ਼ਨੀਵਾਰ ਨੂੰ ਲੋਹਾ ਘਰ ਨਹੀਂ ਲੈ ਕੇ ਆਈਦਾ, ਕੋਈ ਕਿਸੇ ਖਾਸ ਦਿਨ ਕੱਪੜੇ ਧੋਣ ਨੂੰ ਬੁਰਾ ਮੰਨਦਾ ਹੈ ਅਤੇ ਬਹੁਤ ਹੀ ਆਮ ਸੁਣੀ ਹੋਈ ਗੱਲ ਕਿ ਜੇ ਕਾਲੀ ਬਿੱਲੀ ਰਾਹ ਕੱਟ ਜਾਵੇ ਤਾਂ ਪਿੱਛੇ ਮੁੜ੍ਹ ਜਾਣਾ ਚਾਹੀਦਾ ਹੈ, ਹੁਣ ਕਈ ਲੋਕ ਇਹਨਾਂ ਸਭ ਗੱਲਾਂ ਨੂੰ ਬੇ-ਬੁਨਿਆਦ ਦੱਸਦੇ ਹਨ ਅਤੇ ਕਈਆਂ ਦਾ ਇਹਨਾਂ ਗੱਲਾਂ ਉੱਤੇ ਅਟੁੱਟ ਯਕੀਨ ਹੁੰਦਾ ਹੈ, ਅੱਜ ਦੇ ਹਾਂਜੀ ਮੈਲਬਰਨ ਸ਼ੋਅ ਦਾ ਵਿਸ਼ਾ ਵੀ ਇਸੇ ਉੱਤੇ ਹੀ ਅਧਾਰਿਤ ਹੈ, ਜਾਨੀਕਿ ਤੁਸੀਂ ਵਹਿਮਾਂ ਭਰਮਾਂ ਨੂੰ ਮੰਨਦੇ ਹੋ ਜਾਂ ਨਹੀਂ ਅਤੇ ਜੇਕਰ ਤੁਹਾਡੇ ਇਸ ਨਾਲ ਸੰਬੰਧਿਤ ਕੁੱਝ ਤਜਰਬੇ ਹਨ ਜੋ ਤੁਸੀਂ ਸਾਰਿਆਂ ਨਾਲ ਸਾਂਝੇ ਕਰ ਸਕਦੇ ਹੋ ਤਾਂ ਸਰੋਤੇ ਉਹ ਤਜ਼ਰਬੇ ਸਭ ਨਾਲ ਸਾਂਝੇ ਕਰ ਸਕਦੇ ਹਨ, ਗੱਲਬਾਤ ਦਾ ਮਕਸਦ ਕਿਸੇ ਇੱਕ ਧਿਰ ਨੂੰ ਸਹੀ ਜਾਂ ਦੂਜੀ ਨੂੰ ਗ਼ਲਤ ਸਾਬਿਤ ਕਰਨਾ ਨਹੀਂ ਹੈ ਬਲਕਿ ਸਾਡੇ ਸਮਾਜ ਵਿੱਚ ਜੋ ਵੀ ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਜਾ ਰੀਤ ਪ੍ਰਚਲਤ ਹਨ ਉਹਨਾਂ ਬਾਰੇ ਗੱਲਬਾਤ ਕਰਨਾ ਹੈ...