ਕਹਾਣੀਆਂ ਸਾਡੀ ਸਾਰਿਆਂ ਦੀਆਂ ਜ਼ਿੰਦਗੀਆਂ ਦਾ ਬਹੁਤ ਅਹਿਮ ਹਿੱਸਾ ਹੁੰਦੀਆਂ ਹਨ, ਖਾਸ ਕਰਕੇ ਬਚਪਨ ਵਿੱਚ, ਨਿੱਕੇ ਹੁੰਦਿਆਂ ਦਾਦੀ, ਨਾਨੀ ਕੋਲੋਂ ਕਹਾਣੀਆਂ ਸੁਣਨਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ, ਅੱਜ ਦਾ ਹਾਂਜੀ ਮੈਲਬੌਰਨ ਦਾ ਸ਼ੋਅ ਵੀ ਬਚਪਨ ਦੀਆਂ ਕਹਾਣੀਆਂ ਨਾਲ ਜੁੜਿਆ ਹੋਇਆ ਹੀ ਹੈ, ਸੁੱਖ ਪਰਮਾਰ ਅਤੇ ਬਲਕੀਰਤ ਸਿੰਘ ਹੋਰਾਂ ਵੱਲੋਂ ਸਰੋਤਿਆਂ ਸਾਹਮਣੇ ਇਹ ਸਵਾਲ ਰੱਖਿਆ ਗਿਆ ਕਿ ਤੁਹਾਨੂੰ ਬਚਪਨ ਵਿੱਚ ਕਿਸ ਕੋਲੋਂ ਕਹਾਣੀਆਂ ਸੁਣਨੀਆਂ ਪਸੰਦ ਸਨ, ਦਾਦੀ, ਨਾਨੀ, ਮਾਤਾ, ਪਿਤਾ ਜਾਂ ਕਿਸੇ ਹੋਰ ਕੋਲੋਂ, ਸਰੋਤਿਆਂ ਨੇ ਕਾਲ ਅਤੇ ਮੈਸਜਾਂ ਦੇ ਜਰੀਏ ਆਪੋ ਆਪਣੇ ਤਜਰਬੇ ਅਤੇ ਯਾਦਾਂ ਸਾਂਝੀਆਂ ਕੀਤੀਆਂ, ਤੁਸੀਂ ਵੀ ਇਸ ਸ਼ੋਅ ਦਾ ਆਨੰਦ ਮਾਨ ਸਕਦੇ ਹੋ...