ਵਿਆਹ ਜ਼ਿੰਦਗੀ ਦਾ ਇੱਕ ਅਹਿਮ ਅੰਗ ਹੈ, ਵਿਆਹ ਬਾਰੇ ਹਰ ਕਿਸੇ ਦੀ ਵੱਖੋ-ਵੱਖਰੀ ਰਾਏ ਹੁੰਦੀ ਹੈ ਅਤੇ ਵੱਖੋ-ਵੱਖਰਾ ਤਜਰਬਾ ਹੁੰਦਾ ਹੈ, ਕਈ ਲੋਕ ਵਿਆਹ ਤੋਂ ਪਹਿਲਾਂ ਵਿਆਹ ਬਾਰੇ ਸੋਚ ਕੇ ਬਹੁਤ ਖੁਸ਼ ਹੁੰਦੇ ਹਨ, ਉਹਨਾਂ ਦੇ ਮਨ ਵਿੱਚ ਕਈ ਤਰਾਂ ਦੇ ਚਾਅ ਅਤੇ ਰੀਝਾਂ ਹੁੰਦੀਆਂ ਹਨ, ਉੱਥੇ ਦੂਜੇ ਪਾਸੇ ਕੁੱਝ ਲੋਕ ਵਿਆਹ ਬਾਰੇ ਸੋਚ ਕੇ ਡਰਦੇ ਹਨ, ਅੱਜ ਦੇ ਹਾਂਜੀ ਮੈਲਬੌਰਨ ਸ਼ੋਅ ਵਿੱਚ ਬਲਕੀਰਤ ਸਿੰਘ ਅਤੇ ਸੁੱਖ ਪਰਮਾਰ ਜੀ ਨੇ ਸਰੋਤਿਆਂ ਸਾਹਮਣੇ ਵਿਆਹ ਨਾਲ ਸੰਬੰਧਿਤ ਹੀ ਵਿਸ਼ਾ ਰੱਖਿਆ ਕਿ ਕੀ ਵਿਆਹ ਕਰਾਉਣ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਵਿਆਹ ਬਾਰੇ ਡਰ ਸੀ? ਇਸ ਵਿਸ਼ੇ ਉੱਤੇ ਸਰੋਤਿਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਸਰੋਤਿਆਂ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ, ਆਸ ਕਰਦੇ ਹਾਂ ਤੁਹਾਨੂੰ ਪੌਡਕਾਸਟ ਦੇ ਰੂਪ ਵਿੱਚ ਵੀ ਹਾਂਜੀ ਮੈਲਬੌਰਨ ਦਾ ਇਹ ਸ਼ੋਅ ਬਹੁਤ ਪਸੰਦ ਆਵੇਗਾ...