ਅੱਜ ਦੀ ਕਹਾਣੀ ਦਾ ਸਾਰ ਇਹ ਹੈ ਕਿ ਹਰ ਕੋਈ ਇਨਸਾਨ ਖੁਸ਼ੀਆਂ ਲੱਭਣ ਲਈ ਦੁਨੀਆਂ ਭਰ ਵਿੱਚ ਧੱਕੇ ਖਾਂਦਾ ਹੈ, ਪਰ ਉਹ ਕਦੇ ਵੀ ਉਸ ਬਾਰੇ ਨਹੀਂ ਸੋਚਦਾ ਜੋ ਉਸਨੂੰ ਹਾਸਲ ਹੈ। ਜੋ ਉਸ ਕੋਲ ਨਹੀਂ ਹੈ, ਉਸਨੂੰ ਲੱਭਣ ਲਈ ਬਹੁਤ ਜ਼ੋਰ ਲਾਉਂਦਾ ਹੈ। ਅਸੀਂ ਅਕਸਰ ਆਪਣੀਆਂ ਖੁਸ਼ੀਆਂ ਨੂੰ ਦੂਰ ਲੱਭਦੇ ਹਾਂ, ਪਰ ਸੱਚ ਇਹ ਹੈ ਕਿ ਖੁਸ਼ੀ ਸਾਡੇ ਅੰਦਰ ਅਤੇ ਸਾਡੇ ਆਲੇ-ਦੁਆਲੇ ਹੀ ਹੁੰਦੀ ਹੈ। ਬੱਸ ਉਸਨੂੰ ਮਹਿਸੂਸ ਕਰਨ ਦੀ ਲੋੜ ਹੈ।