ਆਸਟ੍ਰੇਲੀਅਨ ਸਰਕਾਰ ਟੈਕਸ ਛੋਟਾਂ, ਖਾਸ ਕਰਕੇ 'ਨੈਗੇਟਿਵ ਗੀਅਰਿੰਗ' ਵਿੱਚ ਸੰਭਾਵੀ ਬਦਲਾਵਾਂ ਦੀ ਸਮੀਖਿਆ ਕਰ ਰਹੀ ਹੈ। ਮਕਾਨ ਮਾਲਕਾਂ ਨੂੰ ਚਿੰਤਾ ਹੈ ਕਿ ਅਗਰ 'ਨੈਗੇਟਿਵ ਗੀਅਰਿੰਗ' ਵਿੱਚ ਕਟੌਤੀ ਹੁੰਦੀ ਹੈ ਤਾਂ ਉਨ੍ਹਾਂ ਦੀ ਆਮਦਨ ਘੱਟ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਜਾਂ ਤਾਂ ਆਪਣੀ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ, ਜਦੋਂ ਕਿ ਕਿਰਾਇਦਾਰ, ਕਿਰਾਏ ਵਧਣ ਦੇ ਡਰ ਨਾਲ ਜੂਝ ਰਹੇ ਹਨ। ਇਹਦੇ ਨਾਲ ਹੀ ਪਹਿਲੀ ਵਾਰ ਮਕਾਨ ਖਰੀਦਣ ਵਾਲੇ 'ਨੈਗੇਟਿਵ ਗੀਅਰਿੰਗ' ਵਿੱਚ ਕਟੌਤੀ ਦੇ ਪੱਖ ਵਿੱਚ ਹੋ ਸਕਦੇ ਹਨ ਕਿਓਂਕਿ ਇਸ ਨਾਲ ਉਨ੍ਹਾਂ ਨੂੰ ਘੱਟ 'ਇਨਵੇਸਟਰਜ਼' ਹੋਣ ਕਰਕੇ ਮਕਾਨ ਸਸਤਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਵਿੱਚ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......