ਕੈਨੇਡਾ ਦੇ ਆਵਾਸ ਵਿਭਾਗ ਨੇ ਇਸ ਸਾਲ ਪਰਿਵਾਰ ਮਿਲਾਨ ਸਕੀਮ ਲਈ ਨਵੀਆਂ ਅਰਜ਼ੀਆਂ ਨਹੀਂ ਲੈਣਗਾ, ਪਰ ਸੁਪਰ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਇਸ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ। ਵਿਭਾਗ ਨੇ ਅਰਜ਼ੀਆਂ ਭਰ ਰਹੇ ਪੀਆਰ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤਹਿਤ ਰੱਖਣ ਦੀ ਕੋਸ਼ਿਸ਼ ਕਰਨ। ਇਸ ਸਾਲ ਪੋਸਟ ਗਰੈਜੂਏਸ਼ਨ ਪ੍ਰੋਗਰਾਮ ਤਹਿਤ ਵਿਦੇਸ਼ੀ ਹੁਨਰਮੰਦ ਕਾਮਿਆਂ ਦੇ ਪੀਆਰ ਕੋਟੇ ਨੂੰ 20% ਘਟਾ ਕੇ 24,500 ਕਰ ਦਿੱਤਾ ਗਿਆ ਹੈ