ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਬਹੁਤ ਸਾਰੀਆਂ ਗੱਲਾਂ-ਘਟਨਾਵਾਂ ਏਦਾਂ ਦੀਆਂ ਵਾਪਰਦੀਆਂ ਨੇ ਜਿੰਨ੍ਹਾਂ ਵੱਲ ਸਾਡਾ ਕਦੇ ਧਿਆਨ ਨਹੀਂ ਜਾਂਦਾ, ਸਾਡੇ ਆਲੇ-ਦੁਆਲੇ ਕਿੰਨ੍ਹੇ ਪੰਛੀ, ਕੀਟ-ਪਤੰਗੇ ਮਰੇ ਪਏ ਦਿਸਦੇ ਨੇ ਪਰ ਅਸੀਂ ਅਣਦੇਖਿਆਂ ਕਰਕੇ ਅੱਗੇ ਲੰਘ ਜਾਂਦੇ ਹਾਂ, ਇਸ ਚ ਕੁੱਝ ਗ਼ਲਤ ਵੀ ਨਹੀਂ ਹੈ ਕਿਉਂਕ ਹਰ ਚੀਜ ਉੱਤੇ ਧਿਆਨ ਦੇਣਾ, ਉਸ ਬਾਰੇ ਸੋਚਣਾ ਇਹ ਨਾਮੁਮਕਿਨ ਹੈ, ਪਰ ਕਈ ਵਾਰ ਕੋਈ ਨਿੱਕੀ ਜਿਹੀ ਘਟਨਾ ਜਦੋਂ ਸਾਡਾ ਧਿਆਨ ਖਿੱਚਦੀ ਹੈ ਤਾਂ ਉਹ ਬਹੁਤ ਵੱਡੀ ਜਾਪਦੀ ਹੈ, ਅਸੀਂ ਉਸ ਬਾਰੇ ਸੋਚਦੇ ਹਾਂ, ਉਹ ਸਾਡੇ ਦਿਮਾਗ ਵਿੱਚ ਵਾਰ-ਵਾਰ ਘੁੰਮਦੀ ਹੈ, ਤੇ ਕਿੰਨਾ ਕੁੱਝ ਅਸੀਂ ਉਸਨਾਲ ਜੁੜਿਆ ਸੋਚਦੇ ਹਾਂ, ਪਰ ਕਿਸੇ ਦੂਜੇ ਲਈ ਉਹ ਕੋਈ ਵੀ ਮਾਇਨੇ ਨਹੀਂ ਰੱਖਦੀ